ਫੂਲੇ ਦੀ ਪ੍ਰਸਿੱਧ ਕਿਤਾਬ ‘ਗ਼ੁਲਾਮਗਿਰੀ’ ਪੜ੍ਹਨ ਤੋਂ ਬਾਅਦ ਜਦੋਂ ਮੈਂ ਆਦਿ ਧਰਮ ਲਹਿਰ, ਜਾਤ-ਪਾਤ ਤੋੜਕ ਮੰਡਲ ਦੇ ਕਰਤਾ-ਧਰਤਾ ਸੰਤਰਾਮ ਬੀ.ਏ., ਸੰਸਾਰ ਪ੍ਰਸਿੱਧ ਚਿੰਤਕ ਅਤੇ ਬੁਕਰ ਅਵਾਰਡ ਜੇਤੂ ਲੇਖਿਕਾ ਅਰੁੰਧਤੀ ਰਾਏ ਦੀ ਕਿਤਾਬ ‘ਇੱਕ ਸੀ ਡਾਕਟਰ ਇੱਕ ਸੀ ਸੰਤ’ ਅਤੇ ‘ਪੇਰੀਆਰ ਰਚਨਾਵਲੀ :ਨਵੇਂ ਯੁਗ ਦਾ ਸੁਕਰਾਤ’ ਦਾ ਪੰਜਾਬੀ ਅਨੁਵਾਦ ਕਰ ਰਿਹਾ ਸੀ ਤਾਂ ਇਸ ਸਾਰੇ ਕੰਮ ਪਿੱਛੇ ਮੈਨੂੰ ਕਿਤੇ ਨਾ ਕਿਤੇ ਜੋਤੀਬਾ ਰਾਓ ਫੂਲੇ ਦੁਆਰਾ ਕੀਤਾ ਕਾਰਜ ਹੀ ਬੋਲਦਾ ਨਜ਼ਰ ਆ ਰਿਹਾ ਸੀ। ਪਰ ਜਦੋਂ ਫੂਲੇ ਦੀਆਂ ਸਾਰੀਆਂ ਮੌਲਿਕ ਲਿਖਤਾਂ ਖੰਘਾਲ਼ੀਆਂ ਤਾਂ ਮੈਨੂੰ ਸੱਚੀਓਂ ਪੂਰਾ ਯਕੀਨ ਹੋ ਗਿਆ ਕਿ ਇਨ੍ਹਾਂ ਸਾਰੇ ਸੰਘਰਸ਼ੀਲ ਆਗੂਆਂ ਦੀ ਲੜੀ ਨੂੰ ਸਭ ਤੋਂ ਵੱਧ ਊਰਜਾ ਇਤਿਹਾਸ ਵਿੱਚੋਂ ਫੂਲੇ ਜੋੜੀ ਤੋਂ ਹੀ ਪ੍ਰਾਪਤ ਹੋਈ ਹੈ।