ਵਿੱਦਿਆ ਬਿਨਾ ਅਕਲ ਗਈ। ਅਕਲ ਬਿਨਾ ਨੈਤਿਕਤਾ ਗਈ। ਨੈਤਿਕਤਾ ਬਿਨਾ ਗਤੀਸ਼ੀਲਤਾ ਗਈ। ਗਤੀਸ਼ੀਲਤਾ ਬਿਨਾ ਧਨ-ਦੌਲਤ ਗਈ। ਧਨ-ਦੌਲਤ ਬਿਨਾ ਸ਼ੂਦਰਾਂ ਦਾ ਪਤਨ ਹੋਇਆ।”
ਇਸੇ ਧਾਰਨਾ ਨੂੰ ਮਨ ’ਚ ਵਸਾ ਕੇ ਜੋਤੀਬਾ ਰਾਓ ਫੂਲੇ ਨੇ ਸ਼ੂਦਰਾਂ ਤੇ ਅਤਿ ਸ਼ੂਦਰਾਂ ਲਈ ਸਮਾਜਿਕ ਅਤੇ ਵਿਦਿਅਕ ਕ੍ਰਾਂਤੀ ਦਾ ਰਾਹ ਚੁਣਿਆ। ਉਸਨੂੰ ਲੱਗਿਆ ਕਿ ਰਾਜਨੀਤਕ ਅਜ਼ਾਦੀ ਨਾਲੋਂ ਇਨ੍ਹਾਂ ਲੋਕਾਂ ਲਈ ਸਮਾਜਿਕ ਅਤੇ ਵਿੱਦਿਅਕ ਅਜ਼ਾਦੀ ਵੱਧ ਅਹਿਮ ਹੈ। ਜ਼ਿੰਦਗੀ ਦੇ ਸਾਢੇ ਚਾਰ ਦਹਾਕੇ ਇਹ ਦੋਵੇਂ ਮੀਆਂ-ਬੀਬੀ ਇਸ ਰਸਤੇ ’ਤੇ ਤੁਰ ਕੇ ਹਾਸ਼ੀਆਗਤ ਲੋਕਾਂ ਲਈ ਬਹੁਤ ਕੁਝ ਕਰਕੇ ਹੀ ਨਹੀਂ ਗਏ ਸਗੋਂ ਉਨ੍ਹਾਂ ਵਿੱਚ ਪੜ੍ਹਨ, ਹੱਕਾਂ ਲਈ ਲੜ ਮਰਨ ਤੇ ਸੰਘਰਸ਼ ਕਰਨ ਦੀ ਚਿਣਗ ਵੀ ਪੈਦਾ ਕਰ ਗਏ। ਜੋਤੀਬਾ ਰਾਓ ਫੂਲੇ ਦਾ ਸੰਘਰਸ਼ ਅਤੇ ਕੰਮ ਬਹੁਤ ਵੱਡੇ ਸਨ।
***
ਮਹਾਤਮਾ ਜੋਤੀਬਾ ਰਾਓ ਫੂਲੇ ਰਚਨਾਵਲੀ ਦੀ ਜਿਲਦ ਇੱਕ ਨਾਲ ਸ�... See more
ਵਿੱਦਿਆ ਬਿਨਾ ਅਕਲ ਗਈ। ਅਕਲ ਬਿਨਾ ਨੈਤਿਕਤਾ ਗਈ। ਨੈਤਿਕਤਾ ਬਿਨਾ ਗਤੀਸ਼ੀਲਤਾ ਗਈ। ਗਤੀਸ਼ੀਲਤਾ ਬਿਨਾ ਧਨ-ਦੌਲਤ ਗਈ। ਧਨ-ਦੌਲਤ ਬਿਨਾ ਸ਼ੂਦਰਾਂ ਦਾ ਪਤਨ ਹੋਇਆ।”
ਇਸੇ ਧਾਰਨਾ ਨੂੰ ਮਨ ’ਚ ਵਸਾ ਕੇ ਜੋਤੀਬਾ ਰਾਓ ਫੂਲੇ ਨੇ ਸ਼ੂਦਰਾਂ ਤੇ ਅਤਿ ਸ਼ੂਦਰਾਂ ਲਈ ਸਮਾਜਿਕ ਅਤੇ ਵਿਦਿਅਕ ਕ੍ਰਾਂਤੀ ਦਾ ਰਾਹ ਚੁਣਿਆ। ਉਸਨੂੰ ਲੱਗਿਆ ਕਿ ਰਾਜਨੀਤਕ ਅਜ਼ਾਦੀ ਨਾਲੋਂ ਇਨ੍ਹਾਂ ਲੋਕਾਂ ਲਈ ਸਮਾਜਿਕ ਅਤੇ ਵਿੱਦਿਅਕ ਅਜ਼ਾਦੀ ਵੱਧ ਅਹਿਮ ਹੈ। ਜ਼ਿੰਦਗੀ ਦੇ ਸਾਢੇ ਚਾਰ ਦਹਾਕੇ ਇਹ ਦੋਵੇਂ ਮੀਆਂ-ਬੀਬੀ ਇਸ ਰਸਤੇ ’ਤੇ ਤੁਰ ਕੇ ਹਾਸ਼ੀਆਗਤ ਲੋਕਾਂ ਲਈ ਬਹੁਤ ਕੁਝ ਕਰਕੇ ਹੀ ਨਹੀਂ ਗਏ ਸਗੋਂ ਉਨ੍ਹਾਂ ਵਿੱਚ ਪੜ੍ਹਨ, ਹੱਕਾਂ ਲਈ ਲੜ ਮਰਨ ਤੇ ਸੰਘਰਸ਼ ਕਰਨ ਦੀ ਚਿਣਗ ਵੀ ਪੈਦਾ ਕਰ ਗਏ। ਜੋਤੀਬਾ ਰਾਓ ਫੂਲੇ ਦਾ ਸੰਘਰਸ਼ ਅਤੇ ਕੰਮ ਬਹੁਤ ਵੱਡੇ ਸਨ।
***
ਮਹਾਤਮਾ ਜੋਤੀਬਾ ਰਾਓ ਫੂਲੇ ਰਚਨਾਵਲੀ ਦੀ ਜਿਲਦ ਇੱਕ ਨਾਲ ਸਾਂਝ ਪਾਉਂਦਿਆਂ ਤੁਹਾਨੂੰ ਫੂਲੇ ਦੇ ਸਮਾਜਿਕ ਅੰਦੋਲਨ, ਸਿੱਖਿਆ ਦੇ ਸੰਚਾਰ, ਸ਼ੂਦਰਾਂ ਤੇ ਅਤਿ ਸ਼ੂਦਰਾਂ ਦੇ ਹੱਕਾਂ ਦੀ ਲੜਾਈ, ਬਾਹਰੀ ਅਤੇ ਅੰਦਰੂਨੀ ਦੁਸ਼ਮਣਾਂ ਨਾਲ ਸਿੱਝਣ ਦੀਆਂ ਜੁਗਤਾਂ ਬਾਰੇ ਤਾਂ ਵਿਸਤਾਰ ਨਾਲ ਜਾਣਕਾਰੀ ਮਿਲੇਗੀ ਹੀ ਪਰ ਤੁਸੀਂ ਇਹ ਵੀ ਜਾਣੋਗੇ ਕਿ ਕਿਵੇਂ ਇੱਕ ਸਧਾਰਨ ਪਰਿਵਾਰ ’ਚੋਂ ਉੱਠਿਆ ਵਿਅਕਤੀ ਨਿੱਜੀ ਨਫ਼ੇ ਨੁਕਸਾਨ ਨੂੰ ਠੁੱਡ ਮਾਰ ਕੇ ਲੋਕਾਂ ਦੀ ਜ਼ਿੰਦਗੀ ਰੁਸ਼ਨਾ ਸਕਦਾ ਹੈ।