ਬੋਰਿਸ ਪੋਲੇਵੋਈ ਦਾ ਸ਼ਾਨਦਾਰ ਨਾਵਲ ”ਅਸਲੀ ਇਨਸਾਨ ਦੀ ਕਹਾਣੀ” ਮਹਾਨ ਦੇਸ਼ਭਗਤਕ ਜੰਗ ਦੇ ਦਿਨੀਂ 1941 ਦੀਆਂ ਸਰਦੀਆਂ ਵਿੱਚ, ਲੜਾਕਾ ਹਵਾਈ ਜਹਾਜ ਦੇ ਸੋਵੀਅਤ ਪਾਇਲਟ ਅਲੈਕਸੇਈ ਮਾਰੇਸੇਯੇਵ ਦੇ ਜਹਾਜ ਨੂੰ ਫਾਸਿਸਟਾਂ ਨੇ ਹਵਾਈ ਲੜਾਈ ਵਿੱਚ ਡੇਗ ਦਿੱਤਾ। ਕੁਚਲੇ ਹੋਏ ਪੈਰਾਂ ਨਾਲ਼, ਭੁੱਖਾ-ਭਾਣਾ, ਠੰਡ ਨਾਲ਼ ਅੱਧਾ ਸੁੰਨ ਹੋਇਆ, ਭਿਆਨਕ ਕਸ਼ਟ ਸਹਿੰਦਾ ਉਹ ਅਠਾਰਾਂ ਦਿਨਾਂ ਮਗਰੋਂ ਆਪਣੇ ਲੋਕਾਂ ਵਿੱਚ ਪਹੁੰਚਿਆ। ਹਸਪਤਾਲ ਵਿੱਚ ਮਾਰੇਸੇਯੇਵ ਦੇ ਦੋਵੇਂ ਪੈਰ ਕੱਟ ਦਿੱਤੇ ਗਏ। ਏਨੀਆਂ ਮੁਸੀਬਤਾਂ ਵਿੱਚੋਂ ਲੰਘੇ ਇਨਸਾਨ ਨੇ ਆਪਣੇ ਆਪ ਵਿੱਚ ਮਰਦਾਨਗੀ ਤੇ ਨਵੀਆਂ ਤਾਕਤਾਂ ਲੱਭੀਆਂ। ਪੂਰੀ ਦਿਰ੍ੜਤਾ ਤੇ ਸਿਰੜ ਨਾਲ ਆਪਣੇ ਬੇਕਾਬੂ ਸਰੀਰ ਨੂੰ ਸਿਧਾਉਂਦਿਆਂ, ਮਾਰੇਸੇਯੇਵ ਨੇ ਉੱਚਕੋਟੀ ਦੇ ਪਾਇਲਟ ਦੀ ਕਲਾ ਵਿੱਚ ਨਿਪੁੰਨਤਾ ਹਾਸਲ ਕੀਤੀ, ਤੇ ਸਫਾਂ ਵਿੱਚ ਮੁੜ ਆਇਆ-ਜੰਗ ਦੇ ਆਖਰੀ ਦਿਨਾਂ ਤੱਕ �... See more
ਬੋਰਿਸ ਪੋਲੇਵੋਈ ਦਾ ਸ਼ਾਨਦਾਰ ਨਾਵਲ ”ਅਸਲੀ ਇਨਸਾਨ ਦੀ ਕਹਾਣੀ” ਮਹਾਨ ਦੇਸ਼ਭਗਤਕ ਜੰਗ ਦੇ ਦਿਨੀਂ 1941 ਦੀਆਂ ਸਰਦੀਆਂ ਵਿੱਚ, ਲੜਾਕਾ ਹਵਾਈ ਜਹਾਜ ਦੇ ਸੋਵੀਅਤ ਪਾਇਲਟ ਅਲੈਕਸੇਈ ਮਾਰੇਸੇਯੇਵ ਦੇ ਜਹਾਜ ਨੂੰ ਫਾਸਿਸਟਾਂ ਨੇ ਹਵਾਈ ਲੜਾਈ ਵਿੱਚ ਡੇਗ ਦਿੱਤਾ। ਕੁਚਲੇ ਹੋਏ ਪੈਰਾਂ ਨਾਲ਼, ਭੁੱਖਾ-ਭਾਣਾ, ਠੰਡ ਨਾਲ਼ ਅੱਧਾ ਸੁੰਨ ਹੋਇਆ, ਭਿਆਨਕ ਕਸ਼ਟ ਸਹਿੰਦਾ ਉਹ ਅਠਾਰਾਂ ਦਿਨਾਂ ਮਗਰੋਂ ਆਪਣੇ ਲੋਕਾਂ ਵਿੱਚ ਪਹੁੰਚਿਆ। ਹਸਪਤਾਲ ਵਿੱਚ ਮਾਰੇਸੇਯੇਵ ਦੇ ਦੋਵੇਂ ਪੈਰ ਕੱਟ ਦਿੱਤੇ ਗਏ। ਏਨੀਆਂ ਮੁਸੀਬਤਾਂ ਵਿੱਚੋਂ ਲੰਘੇ ਇਨਸਾਨ ਨੇ ਆਪਣੇ ਆਪ ਵਿੱਚ ਮਰਦਾਨਗੀ ਤੇ ਨਵੀਆਂ ਤਾਕਤਾਂ ਲੱਭੀਆਂ। ਪੂਰੀ ਦਿਰ੍ੜਤਾ ਤੇ ਸਿਰੜ ਨਾਲ ਆਪਣੇ ਬੇਕਾਬੂ ਸਰੀਰ ਨੂੰ ਸਿਧਾਉਂਦਿਆਂ, ਮਾਰੇਸੇਯੇਵ ਨੇ ਉੱਚਕੋਟੀ ਦੇ ਪਾਇਲਟ ਦੀ ਕਲਾ ਵਿੱਚ ਨਿਪੁੰਨਤਾ ਹਾਸਲ ਕੀਤੀ, ਤੇ ਸਫਾਂ ਵਿੱਚ ਮੁੜ ਆਇਆ-ਜੰਗ ਦੇ ਆਖਰੀ ਦਿਨਾਂ ਤੱਕ ਉਹ ਜਹਾਜ ਉੱਤੇ ਰਿਹਾ। ਲੜਾਈ ਵਿਚਲੇ ਕਾਰਨਾਮਿਆਂ ਲਈ ਉਸਨੂੰ ਸੋਵੀਅਤ ਯੂਨੀਅਨ ਦੇ ਹੀਰੋ ਦੇ ਸਰਵਉੱਚ ਖਿਤਾਬ ਨਾਲ ਸਨਮਾਨਿਆ ਗਿਆ। ”ਅਸਲੀ ਇਨਸਾਨ ਦੀ ਕਹਾਣੀ” ਵਿੱਚ ਬੋਰਿਸ ਪੋਲੇਵੋਈ ਨੇ ਅਲੈਕਸੇਈ ਮਾਰੇਸੇਯੇਵ ਦੇ ਜੀਵਨ ਤੇ ਕਾਰਨਾਮਿਆਂ ਦੀ ਸੱਚੀ ਕਹਾਣੀ ਬਿਆਨ ਕੀਤੀ ਹੈ, ਜਿਹੜੀ ਲੇਖਕ ਨੇ ਖੁਦ ਮਾਰੇਸੇਯੇਵ ਦੇ ਮੂੰਹੋ ਸੁਣੀ।