ਆਪਣੇ ਵਿਸ਼ੇ ਤੇ ਨਿਭਾਓ ਕਾਰਨ ਇਸ ਕਹਾਣੀ ਨੇ ਪਾਠਕਾਂ ਦਾ ਹੀ ਨਹੀਂ ਆਲੋਚਕਾਂ ਤੇ ਵੱਡੇ ਕਹਾਣੀਕਾਰਾਂ ਦਾ ਧਿਆਨ ਖਿੱਚਿਆ। ਸਾਹਿਤਕ ਹਲਕਿਆਂ ਵਿਚ ਵਿਪਨ ਦਾ ਨਾਮ ਕਹਾਣੀਕਾਰਾਂ ਵਜੋਂ ਲਿਆ ਜਾਣ ਲੱਗਾ। 2018 ਵਿਚ ਵਿਪਨ ਕਹਾਣੀ ‘ਦਲਦਲ’ ਨਾਲ ਪਾਠਕਾਂ ਕੋਲ ਆਪਣੀ ਹਾਜ਼ਰੀ ਦਰਜ ਕਰਵਾਉਂਦਾ। ਇਸ ਤੋਂ ਬਾਅਦ ਅਗਲੇ ਪੰਜ ਸਾਲ ਵਿਪਨ ਪ੍ਰਕਾਸ਼ਿਤ ਹੋਣ ਵਜੋਂ ਚੁੱਪ ਹੋ ਜਾਂਦਾ ਪਰ ਉਹਦੇ ਅੰਦਰਲਾ ਕਹਾਣੀਕਾਰ ਚੁੱਪ ਨਹੀਂ ਹੁੰਦਾ ਤੇ ਫਿਰ ਪੰਜ ਸਾਲ ਬਾਅਦ ਕਹਾਣੀ ‘ਟੋਆ’ ਨਾਲ ਆਪਣੀ ਚੁੱਪੀ ਤੋੜਦਾ। ਇਸ ਕਹਾਣੀ ਦੇ ਨਾਲ ਹੀ ਉਹ ਕਹਾਣੀ ਦੀ ਸਮਝ ਰੱਖਣ ਵਾਲੇ ਆਲੋਚਕਾਂ ਤੇ ਵੱਡੇ ਕਹਾਣੀਕਾਰਾਂ ਦੀ ਨਜ਼ਰੀ ਚੜ੍ਹਦਾ। ਭਗਵੰਤ ਰਸੂਲਪੁਰੀ, ਗੁਰਮੀਤ ਕੜਿਆਲਵੀ, ਤ੍ਰਿਪਤਾ ਕੇ. ਸਿੰਘ ਅਤੇ ਆਗ਼ਾਜ਼ਬੀਰ ਉਸਦੀ ਇਸ ਕਹਾਣੀ ਦਾ ਨੋਟਿਸ ਲੈਂਦੇ ਹਨ। ਵਿਪਨ ਦੀਆਂ ਕਹਾਣੀਆਂ ਦੇ ਵਿਸ਼ੇ ਵੰਨ-ਸੁਵੰਨੇ ਹਨ। ਉਹਦੀਆਂ ਕਹਾਣੀ�... See more
ਆਪਣੇ ਵਿਸ਼ੇ ਤੇ ਨਿਭਾਓ ਕਾਰਨ ਇਸ ਕਹਾਣੀ ਨੇ ਪਾਠਕਾਂ ਦਾ ਹੀ ਨਹੀਂ ਆਲੋਚਕਾਂ ਤੇ ਵੱਡੇ ਕਹਾਣੀਕਾਰਾਂ ਦਾ ਧਿਆਨ ਖਿੱਚਿਆ। ਸਾਹਿਤਕ ਹਲਕਿਆਂ ਵਿਚ ਵਿਪਨ ਦਾ ਨਾਮ ਕਹਾਣੀਕਾਰਾਂ ਵਜੋਂ ਲਿਆ ਜਾਣ ਲੱਗਾ। 2018 ਵਿਚ ਵਿਪਨ ਕਹਾਣੀ ‘ਦਲਦਲ’ ਨਾਲ ਪਾਠਕਾਂ ਕੋਲ ਆਪਣੀ ਹਾਜ਼ਰੀ ਦਰਜ ਕਰਵਾਉਂਦਾ। ਇਸ ਤੋਂ ਬਾਅਦ ਅਗਲੇ ਪੰਜ ਸਾਲ ਵਿਪਨ ਪ੍ਰਕਾਸ਼ਿਤ ਹੋਣ ਵਜੋਂ ਚੁੱਪ ਹੋ ਜਾਂਦਾ ਪਰ ਉਹਦੇ ਅੰਦਰਲਾ ਕਹਾਣੀਕਾਰ ਚੁੱਪ ਨਹੀਂ ਹੁੰਦਾ ਤੇ ਫਿਰ ਪੰਜ ਸਾਲ ਬਾਅਦ ਕਹਾਣੀ ‘ਟੋਆ’ ਨਾਲ ਆਪਣੀ ਚੁੱਪੀ ਤੋੜਦਾ। ਇਸ ਕਹਾਣੀ ਦੇ ਨਾਲ ਹੀ ਉਹ ਕਹਾਣੀ ਦੀ ਸਮਝ ਰੱਖਣ ਵਾਲੇ ਆਲੋਚਕਾਂ ਤੇ ਵੱਡੇ ਕਹਾਣੀਕਾਰਾਂ ਦੀ ਨਜ਼ਰੀ ਚੜ੍ਹਦਾ। ਭਗਵੰਤ ਰਸੂਲਪੁਰੀ, ਗੁਰਮੀਤ ਕੜਿਆਲਵੀ, ਤ੍ਰਿਪਤਾ ਕੇ. ਸਿੰਘ ਅਤੇ ਆਗ਼ਾਜ਼ਬੀਰ ਉਸਦੀ ਇਸ ਕਹਾਣੀ ਦਾ ਨੋਟਿਸ ਲੈਂਦੇ ਹਨ। ਵਿਪਨ ਦੀਆਂ ਕਹਾਣੀਆਂ ਦੇ ਵਿਸ਼ੇ ਵੰਨ-ਸੁਵੰਨੇ ਹਨ। ਉਹਦੀਆਂ ਕਹਾਣੀਆਂ ਜਿੱਥੇ ਸਥਾਪਤ ਬੰਦਸ਼ਾਂ ਨੂੰ ਤੋੜਦੀਆਂ ਹਨ ਉੱਥੇ ਹੀ ਇਕ ਮਨੁੱਖ ਦੇ ਜ਼ਿੰਦਗੀ ਜਿਊਣ ਦੀ ਤਮੰਨਾ ਨੂੰ ਪੇਸ਼ ਕਰਦੀਆਂ ਹਨ। ਇਸ ਦੇ ਨਾਲ ਹੀ ਵਿਪਨ ਦੀ ਕਹਾਣੀਆਂ ਨਰਕ ਭਰੀ ਜ਼ਿੰਦਗੀ ਜੀਅ ਰਹੇ ਉਹਨਾਂ ਲੋਕਾਂ ਦੀ ਬਾਤ ਵੀ ਪਾਉਂਦੀਆਂ ਹਨ ਜਿਨ੍ਹਾਂ ਨੂੰ ਭਾਰਤੀ ਸੰਸਕ੍ਰਿਤੀ ਵਿਚ ਅਛੂਤ ਸਮਝਿਆ ਜਾਂਦਾ ਹੈ। 21ਵੀਂ ਸਦੀ ਵਿਚ ਵੀ ਇਹ ਲਕਬ ਉਹਨਾਂ ਦਾ ਪਿੱਛਾ ਨਹੀਂ ਛੱਡ ਰਿਹਾ।
ਆਪਣੀ ਕਿਤਾਬ ‘ਟੋਆ’ ਨਾਲ ਵਿਪਨ ਆਪਣੀਆਂ ਪ੍ਰਕਾਸ਼ਿਤ ਤੇ ਅਣਪ੍ਰਕਾਸ਼ਿਤ ਕਹਾਣੀਆਂ ਨਾਲ ਪਾਠਕਾਂ ਦੇ ਰੂ-ਬ-ਰੂ ਹੈ। ਬਿਨਾਂ ਸ਼ੱਕ ਕੁਝ ਕਮੀਆਂ-ਪੇਸ਼ੀਆਂ ਕਿਤਾਬ ਵਿਚਲੀਆਂ ਕਹਾਣੀਆਂ ਵਿੱਚ ਜ਼ਰੂਰ ਹੋਣਗੀਆਂ ਪਰ ਮੈਨੂੰ ਆਸ ਹੈ ਕਿ ਪੰਜਾਬੀ ਸਾਹਿਤ ਦੇ ਪਾਠਕ ਵਿਪਨ ਦੇ ਇਸ ਪਹਿਲੇ ਕਦਮ ਨੂੰ ਜੀ ਆਇਆ ਆਖਣਗੇ ਅਤੇ ਉਸਦੀ ਅਗਲੇਰੇ ਕਾਰਜਾਂ ਲਈ ਹੌਸਲਾ ਅਫ਼ਜਾਈ ਕਰਨਗੇ। ਇਕ ਦੋਸਤ ਹੋਣ ਦੇ ਨਾਤੇ ਇਸ ਕਿਤਾਬ ਦੇ ਸ਼ੁਰੂਆਤੀ ਸ਼ਬਦ ਲਿਖਦਿਆਂ ਮੈਂ ਖ਼ੁਸ਼ੀ ਮਹਿਸੂਸ ਕਰ ਰਿਹਾ ਹਾਂ ਤੇ ਆਸ ਵੀ ਕਰਦਾ ਹਾਂ ਕਿ ਇਕ ਦਿਨ ਭਵਿੱਖ ਦੇ ਵੱਡੇ ਕਹਾਣੀਕਾਰਾਂ ਵਿੱਚੋਂ ਇਕ ਨਾਮ ਵਿਪਨ ਦਾ ਜ਼ਰੂਰ ਚਮਕਦਾ ਨਜ਼ਰ ਆਵੇਗਾ।
ਖ਼ੁਸ਼ਆਮਦੀਦ...
- ਯਾਦਵਿੰਦਰ ਸਿੰਘ ਸੰਧੂ