ਪੰਜਾਬ ਦੇ ਲਿਖਾਰੀਆਂ ਵਿਚ ਬਾਬਾ ਪ੍ਰੇਮ ਸਿੰਘ ਜੀ ਦੇ ਨਾਲ ਦਾ ਜੀਵਨੀ ਲੇਖਕ ਹੋਰ ਕੋਈ ਨਹੀਂ। ਇਸਦਾ ਇਕ ਕਾਰਨ ਤਾਂ ਆਪ ਦੀ ਵਿਦਵਤਾ ਹੈ ਅਤੇ ਦੂਜਾ ਕਾਰਨ ਆਪ ਦੇ ਦਿਲ ਵਿਚ ਆਪਣੇ ਦੇਸ਼ ਪੰਜਾਬ ਤੇ ਉਸ ਦੀਆਂ ਚੀਜ਼ਾਂ ਤੇ ਸ਼ਖ਼ਸੀਅਤਾਂ ਨਾਲ ਹਦ ਦਰਜੇ ਦਾ ਹਿਤ ਹੈ। ਇਸ ਗੱਲ ਵਿਚ ਆਪ ਦੀ ਸ਼ਖਸੀਅਤ ਸਰ ਵਾਲਟਰ ਸਕਾਟ ਨਾਲ ਰਲਦੀ ਹੈ। ਇਤਿਹਾਸ ਅਤੇ ਜੀਵਨੀ ਵਿਚ ਇਹ ਫ਼ਰਕ ਹੈ ਕਿ ਇਤਿਹਾਸ ਦਾ ਮੰਤਵ ਕੇਵਲ ਇਤਿਹਾਸਕ ਘਟਨਾਵਾਂ ਤੇ ਸਚਾਈਆਂ ਨੂੰ ਬਿਆਨ ਕਰ ਦੇਣਾ ਹੈ, ਪਰ ਜੀਵਨੀ ਵਿਚ ਇਨ੍ਹਾਂ ਘਟਨਾਵਾਂ ਜਾਂ ਸਚਾਈਆਂ ਨੂੰ ਇਕ ਸ਼ਖ਼ਸੀਅਤ ਦੇ ਇਰਦ ਗਿਰਦ ਉਣਨਾ ਪੈਂਦਾ ਹੈ ਅਤੇ ਇਹ ਉਣਤ ਜਿਤਨੀ ਸਾਹਿੱਤਕ ਤਰੀਕੇ ਨਾਲ ਕੀਤੀ ਜਾਵੇ ਉਤਨੀ ਹੀ ਜੀਵਨੀ ਕਾਮਯਾਬ ਹੁੰਦੀ ਹੈ। ਬਾਬਾ ਜੀ ਦੀਆਂ ਪੁਸਤਕਾਂ ਪੜ੍ਹ ਕੇ ਮੈਨੂੰ ਢੇਰ ਪ੍ਰਸੰਨਤਾ ਹੋਈ ਹੈ। ਕਿਉਂਕਿ ਇਹਨਾਂ ਵਿਚ ਇਤਿਹਾਸਕ ਮਸਾਲੇ ਦਾ ਇਕੱਠ ਹੀ ਨਹੀਂ, ਸਗੋਂ ਸਾ... See more
ਪੰਜਾਬ ਦੇ ਲਿਖਾਰੀਆਂ ਵਿਚ ਬਾਬਾ ਪ੍ਰੇਮ ਸਿੰਘ ਜੀ ਦੇ ਨਾਲ ਦਾ ਜੀਵਨੀ ਲੇਖਕ ਹੋਰ ਕੋਈ ਨਹੀਂ। ਇਸਦਾ ਇਕ ਕਾਰਨ ਤਾਂ ਆਪ ਦੀ ਵਿਦਵਤਾ ਹੈ ਅਤੇ ਦੂਜਾ ਕਾਰਨ ਆਪ ਦੇ ਦਿਲ ਵਿਚ ਆਪਣੇ ਦੇਸ਼ ਪੰਜਾਬ ਤੇ ਉਸ ਦੀਆਂ ਚੀਜ਼ਾਂ ਤੇ ਸ਼ਖ਼ਸੀਅਤਾਂ ਨਾਲ ਹਦ ਦਰਜੇ ਦਾ ਹਿਤ ਹੈ। ਇਸ ਗੱਲ ਵਿਚ ਆਪ ਦੀ ਸ਼ਖਸੀਅਤ ਸਰ ਵਾਲਟਰ ਸਕਾਟ ਨਾਲ ਰਲਦੀ ਹੈ। ਇਤਿਹਾਸ ਅਤੇ ਜੀਵਨੀ ਵਿਚ ਇਹ ਫ਼ਰਕ ਹੈ ਕਿ ਇਤਿਹਾਸ ਦਾ ਮੰਤਵ ਕੇਵਲ ਇਤਿਹਾਸਕ ਘਟਨਾਵਾਂ ਤੇ ਸਚਾਈਆਂ ਨੂੰ ਬਿਆਨ ਕਰ ਦੇਣਾ ਹੈ, ਪਰ ਜੀਵਨੀ ਵਿਚ ਇਨ੍ਹਾਂ ਘਟਨਾਵਾਂ ਜਾਂ ਸਚਾਈਆਂ ਨੂੰ ਇਕ ਸ਼ਖ਼ਸੀਅਤ ਦੇ ਇਰਦ ਗਿਰਦ ਉਣਨਾ ਪੈਂਦਾ ਹੈ ਅਤੇ ਇਹ ਉਣਤ ਜਿਤਨੀ ਸਾਹਿੱਤਕ ਤਰੀਕੇ ਨਾਲ ਕੀਤੀ ਜਾਵੇ ਉਤਨੀ ਹੀ ਜੀਵਨੀ ਕਾਮਯਾਬ ਹੁੰਦੀ ਹੈ। ਬਾਬਾ ਜੀ ਦੀਆਂ ਪੁਸਤਕਾਂ ਪੜ੍ਹ ਕੇ ਮੈਨੂੰ ਢੇਰ ਪ੍ਰਸੰਨਤਾ ਹੋਈ ਹੈ। ਕਿਉਂਕਿ ਇਹਨਾਂ ਵਿਚ ਇਤਿਹਾਸਕ ਮਸਾਲੇ ਦਾ ਇਕੱਠ ਹੀ ਨਹੀਂ, ਸਗੋਂ ਸਾਹਿੱਤਕ ਕਲਾ ਦਾ ਚਮਤਕਾਰ ਵੀ ਹੈ।
‘ਖਾਲਸਾ ਰਾਜ ਦੇ ਉਸਰਈਏ’ ਵਿਚ ਆਪ ਨੇ ਕੁਝ ਉਨ੍ਹਾਂ ਮਹਾਨ ਪੰਜਾਬੀਆਂ ਦੀਆਂ ਜੀਵਨੀਆਂ ਦਿੱਤੀਆਂ ਹਨ, ਜਿਨ੍ਹਾਂ ਦਾ ਸਦਕਾ ਖਾਲਸਾ ਰਾਜ ਕਾਇਮ ਹੋਇਆ।
ਪ੍ਰੋਫ਼ੈਸਰ ਮੋਹਨ ਸਿੰਘ
ਐਮ.ਏ.